Saturday, January 2, 2010

ਮਰ ਮੈਂ ਵੀ ਜਾਣਾ, ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ, ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ ਰਾਤ ਨੂੰ ਤੂੰ ਵੀ ਨੀ ਸੌਣਾ,
ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਵੀ ਔਣਾ,
ਇਸ਼ਕ ਮੈਂ ਕੀਤਾ, ਤੇ ਵੇਖੀਂ ਕਮਲੀ ਤੂੰ ਵੀ ਹੋਣਾ
ਖੁਸ਼ ਹਾ ਮੈ ਤੇਰੀਆਂ ਯਾਦਾਂ ਵਿਚ , ਜੋ ਲਿਖ ਗਈ ਤੁ ਕੋਰੀਆਂ ਕਿਤਾਬਾਂ ਵਿਚ.......
ਪੈਦੇਂ ਨੇ ਭੁਲੇਖੇ ਤੇਰੀ ਹੋਂਦ ਦੇ , ਕਿਤੋਂ ਆਜਾ ਵਾਪਿਸ ਬਹਾਰਾਂ ਵਿਚ.......
ਖੁਲਿਆਂ ਅਖਾਂ ਰਹਿਦੀਆਂ ਓਡੀਕਦੀਆਂ ਤੈਨੂੰ , ਵਸਦੀ ਤੂੰ ਇਨਾਂ ਬੰਦ ਪਲਕਾਂ ਵਿਚ.....
ਰਹੇ ਤੂੰ ਸਦਾ ਵਸਦੀ , ਭਾਵੇ ਮੁਕ ਜਾਣ ਇਹ ਮੇਰੇ ਸਾਹ ਤੇਰੀਆਂ ਹਸੀਨ ਯਾਦਾਂ ਦੇ ਅੰਬਰਾਂ ਵਿਚ....
ਸਾਡੇ ਪਿਆਰ ਦਾ ਅਫਸਾਨਾ ਹੁਣ ਕਹਾਣੀ ਬਣ ਗਿਆ,
ਇਕੱਲੇ-ਇਕੱਲੇ ਲੌਕਾਂ ਦੀ ਜੁਬਾਨੀ ਬਣ ਗਿਆ
ਬੜਾ ਸੌਚਿਆ ਸੀ, ਸਮਜਿਆ ਸੀ ਲਾਉਣ ਤੌ ਪਹਿਲਾ,
ਹੁਣ ਲਾਰਿਆ ਤੇ, ਧੌਖਿਆ ਦਿ ਗਵਾਹੀ ਬਣ ਗਿਆ
'>SuNnY< ਤੇ ਸਜਾਉਂਦਾ ਰਿਹਾ ਤੇਰੀ ਚੁੰਨੀ ਤੇ ਤਾਰੇ ਨੀ,
ਹੁਣ ਜੱਗ ਦੀਆ ਮਹਿਫਲਾ 'ਚ ਤਨਹਾਈ ਬਣ ਗਿਆ
ਚਾਹਤ ਸੀਂ ਵੱਧ ਪਾਉਣੇ ਦੀ ਵਤਨੋ ਦੁਰ ਹਾ ਆ ਬੈਠੇ,
ਪੱਕਾ ਪਾਉਣ ਦੀ ਖਾਤਿਰ ਕੱਚਾ ਘਰ ਵੀ ਢਾਹ ਬੈਠੇ !!!...........
ਹਾਸਿਲ ਕਰਨ ਮੁਹੱਬਤ ਆਏ ਸੀਂ ਅਸੀਂ ਗੈਰਾ ਦੀ,
ਆਪਣਿਆ ਦਾ ਪਿਆਰ ਵੀ ਹੱਥੋ ਅਸੀਂ ਗੁਆਬੈਠੇ !!!.
ਚਾਹਤ ਸੀਂ ਸਹਾਂਰਾਂ ਬਣੂਗਾ ਡਿਗਦੇ ਲੋਕਾ ਦਾ,,
ਹੁਣ ਆਪ ਸਹਾਂਰਾਂ ਲੱਭਦਾ ਹਾ ਐਸੀ ਢੋਕਰ ਖਾ ਬੈਠੇ !!!
ਪਤਾ ਨਹੀਂ ਇਹ ਮਨ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ
ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ
ਹੈ ਭਾਵੇਂ ਸਭ ਕੁਝ ਕੋਲ ਇਸਦੇ
ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ
ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ
ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ
ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ......
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ
ਰੱਬ ਨਾਲੋਂ ਜੱਟ ਨੂੰ ਭਰੋਸਾ ੧੨ (ਬਾਰਾਂ) ਬੋਰ ਦਾ
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,ਸਾਡੀ ਸ਼ੇਰਾਂ ਦੀ ਕੌਮ ਪੰਜਾਬੀ
ਸਾਨੂੰ ਿਪਆਰ ਜਤਾਉਣਾ ਨਹੀ ਆਉਂਦਾ
ਸਾਨੂੰ ਿਦਲ ਦੁਖਾਉਣਾ ਨਹੀ ਆਉਂਦਾ
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ..
ਭਾਵੇਂ ਇੱਕ ਝੂਠਾ ਜਿਹਾ ਹੀ ਲਾਰਾ ਦੇ ਜਾ,

ਉਮੀਦਾਂ ਦੀ ਪੀਂਘ ਨੁੰ ਇਕ ਹੁਲਾਰਾ ਦੇ ਜਾ,

ਆਪਣੇ ਸਾਹਾਂ ਨਾਲ ਚੁਕਾਵਾਂਗੇ ਕਰਜ਼ ਤੇਰਾ,

ਪਿਆਰ ਭਰਿਆ ਬਸ ਇਕ ਪਲ ਉਧਾਰਾ ਦੇ ਜਾ,

ਗੁਜ਼ਰ ਜਾਏਗਾ ਉਮਰਾਂ ਦਾ ਲੰਬਾ ਸਫ਼ਰ ਵੀ,

ਬਸ ਇਕ ਮਿੱਠੀ ਜਿਹੀ ਯਾਦ ਦਾ ਸਹਾਰਾ ਦੇ ਜਾ,

ਨਿੱਤ ਜਾਗਦਿਆਂ ਨਾ ਗੁਜ਼ਰੇ ਰਾਤ ਮੇਰੀ,

ਮੇਰਾ ਖੋਇਆ ਹੋਇਆ ਚੈਨ ਦੋਬਾਰਾ ਦੇ ਜਾ,

ਹੁਣ ਬਹੁਤੀ ਨਾ ਕਰ ਸੋਚ ਵਿਚਾਰ ਤੁੰ ,

ਜਾਂ ਡੋਬ ਦੇ ਮੈਨੁੰ ਜਾਂ ਫ਼ੇਰ ਕੋਈ ਕਿਨਾਰਾ ਦੇ ਜਾ
ਮੌਤ ਮੇਰੀ ਦਾ ਦਿਨ ਹੋਵੇ,
ਤੇ ਰਾਖ਼ ਦਾ ਮੈਂ ਇੱਕ ਢੇਰ ਹੋਵਾਂ,
ਤੇਰੇ ਰਾਹੀਂ ਪਿਆ ਉਡੀਕਾਂ ਮੈਂ,
ਤੇਰੇ ਪੈਰ ਦੀ ਬੱਸ ਇੱਕ ਠੋਕਰ ਨੂੰ.....
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,
ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂੰ ਕੀ ਕਹਾਂ?
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਹੋ ਸਕਦੈ ਕੱਲ੍ਹ ਹੋਠਾਂ ਉੱਤੇ,
ਚੁੱਪ ਦਾ ਮੋਟਾ ਜੰਦਰਾ ਵੱਜ ਜਾਏ।
ਉਮਰ ਦਾ ਪੰਛੀ ਧੋਖਾ ਕਰ ਜਾਏ,
ਸੂਖ਼ਮ ਸਾਥ ਦੇਹੀ ਦਾ ਛੱਡ ਜਾਏ।
ਇਸ ਪਿੰਜਰ ਦੇ ਧੁਰ ਅੰਦਰ ਤੱਕ,
ਚੰਦਰਾ ਰੋਗ ਹਿਜਰ ਦਾ ਲੱਗ ਜਾਏ।
ਦਿਲ ਦੇ ਅੰਦਰ ਪਾਰਾ ਭਰ ਜਾਏ,
ਧਕ-ਧਕ ਕਰਦਾ ਆਖਿਰ ਖੜ੍ਹ ਜਾਏ।
ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ,
ਦਰਦ ਮੈਂ ਮੁੜ ਕੇ ਨਾ ਸਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਸ਼ਾਇਦ ਬਾਲ ਅੰਞਾਣਾ ਮਨ ਦਾ,
ਮੌਤ ਦੀ ਗੋਦੀ ਬਹਿ ਕੇ ਵਿਰ ਜਾਏ।
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ,
ਹੰਝੂ ਇੱਕ ਮੇਰੇ ਲਈ ਕਿਰ ਜਾਏ।
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ,
ਦੋਸ਼ ਕਦੇ ਵੀ ਤੇਰੇ ਸਿਰ ਜਾਏ।
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ,
ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ।
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ,
ਤੈਨੂੰ ਰੋਸਿਆਂ ਦਾ ਦਵਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ
ਸਿਖਰ ਦੁਪਹਿਰ ਸੀ ਉਮਰਾਂ ਦੀ,ਸਾਹਿਲ ਰੋਗ ਇਸ਼ਕ ਦਾ ਲਾ ਬੈਠਾ।....
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ।....
ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ ਨਾਂ ਲਿਖਵਾ ਬੈਠਾ।....
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ।....
ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ।
ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,
ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ..
ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ, ਸਾਡਾ ਦਿੱਤਾ ਫੁੱਲ ਵੀ ਓਹ ਪੈਰਾਂ ਦੇ ਹੇਠਾਂ ਰੋਲ਼ਦੇ ਰਹੇ। ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ, ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ। ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ, ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ। ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ, ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ। ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,.ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ____!!!!!
ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀ ਆਗਏ ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ. . .
ਜੰਗਲ ਦੇ ਵਿੱਚ ਜੰਮੀ ਜਾਈ ਚੰਦਰੇ ਪਵਾਧ ਵਿਆਹੀ,
ਹੱਥ ਵਿੱਚ ਖੁਰਪਾ ਮੋਢੇ ਚਾਦਰ ਮੱਕੀ ਗੁੱਦਣ ਲਾਈ,
ਗੁੱਦ ਦੀ ਗੁੱਦ ਦੀ ਦੇ ਪੈਗਏ ਛਾਲੇ ਆਥਣ ਨੂੰ ਘਰ ਆਈ,
ਆਉਂਦੀ ਨੂੰ ਸੱਸ ਦੇਵੇ ਗਾਲੀਆਂ ਘਾਹ ਦੀ ਪੰਡ ਨਾ ਲਿਆਈ,
ਪੰਜੇ ਪੁੱਤ ਤੇਰੇ ਮਰਨ ਸੱਸੜੀਏ ਛੇਵਾਂ ਮਰੇ ਜਵਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ,
ਨੀ ਗਾਲ਼ ਭਰਾਂਵਾ ਦੀ ਕੀਹਨੇ ਕੱਢਣ ਸੀਖਾਈ.
ਪਿਪਲ਼ਾਂ ਦੀਆਂ ਜਿੱਥੇ ਅੱਲੜ ਛਾਂਵਾਂ,ਪੀਘਾਂ ਦੇ ਅਰਸ਼ੀ ਝਲਕਾਰੇ,
ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ,
ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . .
ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ...!!
ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ....