ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.....
ਪੰਜਾਬੀ ਸ਼ੇਅਰ ਪੜੋ
Monday, March 14, 2011
ਖੁਦ ਤੁਰ ਗਈ
ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,
ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,
ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,
ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ...!!!
ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,
ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,
ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ...!!!
ਚਿਰਾਗ ਉਮੀਦਾ ਦੇ .............
.
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਦੇਬੀ" ਤਾਂ ਕਾਫਰ ਅਖਵਓਣੇ ਆ,
ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ........

ਸਾਡੀ ਗੱਲ 'ਚ ਆਵੇ
ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਦਿਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵੱਧਾਵੇ ਤਾਂ ਗੱਲ ਬਣ ਜੇ,
ਮੂੰਹ ਏਧਰ ਘੁੰਮਾਵੇ ਤਾਂ ਗੱਲ ਬਣ ਜੇ.........
ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਲਿਆਵੇ ਤਾਂ ਗੱਲ ਬਣ ਜੇ,
ਉਹ ਠੇਕੇ ਵਾਲੀ ਸ਼ਾਰਾਬ ਹੁਣ ਨਹੀ ਚੜਦੀ,
ਜੇ ਤੂੰ ਨੈਣਾਂ 'ਚੋ ਪੀਆਵੇ ਤਾਂ ਗੱਲ ਬਣ ਜੇ.......
ਮਨਾਂ "ਦੇਬੀ" ਨੂੰ ਤੇਰੀ ਗੱਲੀ ਜਾਣਾ,
ਜੇ ਸਾਡੀ ਗੱਲੀ 'ਚ ਆਵੇ ਤਾਂ ਗੱਲ ਬਣ ਜੇ......

ਪਿਆਰ
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ...........

ਮਸ਼ਹੂਰੀਆ ........
.
ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ ਦੂਰੀਆ ਹੀ ਦੂਰੀਆ ਨੇ,
ਲੋਕਾਂ ਲਈ ਤੁਸਾਂ ਕੋਲ ਹਾਸੇ ਨੇ ਪਰ ਸਾਡੇ ਲਈ ਬਸ ਘੂਰੀਆ ਨੇ,
ਸਾਡਾ ਰਾਜ਼ ਆਇਆ ਤਾਂ ਦੱਸਾਂ ਗੇ, ਹਾਲੇ ਹਾਲੇ ਗੋਡੇ ਗੋਡੇ ਮਜਬੂਰੀਆ ਨੇ,
ਦੇਬੀ ਮਾਰ ਲਿਆ ਬਦਨਾਮੀਆ ਨੇ ਤੇ ਥੋਨੂੰ ਪੱਟ ਛੱਡਿਆ ਮਸ਼ਹੂਰੀਆ ਨੇ......
ਲੋਕਾਂ ਲਈ ਤੁਸਾਂ ਕੋਲ ਹਾਸੇ ਨੇ ਪਰ ਸਾਡੇ ਲਈ ਬਸ ਘੂਰੀਆ ਨੇ,
ਸਾਡਾ ਰਾਜ਼ ਆਇਆ ਤਾਂ ਦੱਸਾਂ ਗੇ, ਹਾਲੇ ਹਾਲੇ ਗੋਡੇ ਗੋਡੇ ਮਜਬੂਰੀਆ ਨੇ,
ਦੇਬੀ ਮਾਰ ਲਿਆ ਬਦਨਾਮੀਆ ਨੇ ਤੇ ਥੋਨੂੰ ਪੱਟ ਛੱਡਿਆ ਮਸ਼ਹੂਰੀਆ ਨੇ......
ਹੁਸਨ ਨੂੰ ਨਖਰੇ ਕੌਣ ਸਖਉਦਾ ਏ
ਹੁਸਨ ਨੂੰ ਨਖਰੇ ਕੌਣ ਸਖਉਦਾ ਏ ਗੱਲ ਅਕਲ ਤੋ ਦੂਰ ਆ,
ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਓ ਮਗਰੂਰ ਏ,
"ਦੇਬੀ" ਨੇ ਜਾ ਤਫਤੀਸ਼ ਜੋ ਕੀਤੀ ਤਾਂ ਇਸ ਗੱਲ ਦਾ ਪਤਾ ਲੱਗਾ,
ਕਿ ਇਸ ਵਿਚ ਅੱਧਾ ਆਸ਼ਕਾ ਦਾ ਤੇ ਅੱਧਾ ਸ਼ੀਸਿਆ ਦਾ ਕਸੂਰ ਏ...........
ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਓ ਮਗਰੂਰ ਏ,
"ਦੇਬੀ" ਨੇ ਜਾ ਤਫਤੀਸ਼ ਜੋ ਕੀਤੀ ਤਾਂ ਇਸ ਗੱਲ ਦਾ ਪਤਾ ਲੱਗਾ,
ਕਿ ਇਸ ਵਿਚ ਅੱਧਾ ਆਸ਼ਕਾ ਦਾ ਤੇ ਅੱਧਾ ਸ਼ੀਸਿਆ ਦਾ ਕਸੂਰ ਏ...........
Subscribe to:
Posts (Atom)