Monday, March 14, 2011

ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ

ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.....

ਖੁਦ ਤੁਰ ਗਈ

ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ...!!!

ਚਿਰਾਗ ਉਮੀਦਾ ਦੇ .............

.

ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਦੇਬੀ" ਤਾਂ ਕਾਫਰ ਅਖਵਓਣੇ ਆ,
ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ........

ਸਾਡੀ ਗੱਲ 'ਚ ਆਵੇ

ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਦਿਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵੱਧਾਵੇ ਤਾਂ ਗੱਲ ਬਣ ਜੇ,
ਮੂੰਹ ਏਧਰ ਘੁੰਮਾਵੇ ਤਾਂ ਗੱਲ ਬਣ ਜੇ.........

ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਲਿਆਵੇ ਤਾਂ ਗੱਲ ਬਣ ਜੇ,
ਉਹ ਠੇਕੇ ਵਾਲੀ ਸ਼ਾਰਾਬ ਹੁਣ ਨਹੀ ਚੜਦੀ,
ਜੇ ਤੂੰ ਨੈਣਾਂ 'ਚੋ ਪੀਆਵੇ ਤਾਂ ਗੱਲ ਬਣ ਜੇ.......

ਮਨਾਂ "ਦੇਬੀ" ਨੂੰ ਤੇਰੀ ਗੱਲੀ ਜਾਣਾ,
ਜੇ ਸਾਡੀ ਗੱਲੀ 'ਚ ਆਵੇ ਤਾਂ ਗੱਲ ਬਣ ਜੇ......

ਪਿਆਰ


ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ...........

ਮਸ਼ਹੂਰੀਆ ........

.

ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ ਦੂਰੀਆ ਹੀ ਦੂਰੀਆ ਨੇ,
ਲੋਕਾਂ ਲਈ ਤੁਸਾਂ ਕੋਲ ਹਾਸੇ ਨੇ ਪਰ ਸਾਡੇ ਲਈ ਬਸ ਘੂਰੀਆ ਨੇ,
ਸਾਡਾ ਰਾਜ਼ ਆਇਆ ਤਾਂ ਦੱਸਾਂ ਗੇ, ਹਾਲੇ ਹਾਲੇ ਗੋਡੇ ਗੋਡੇ ਮਜਬੂਰੀਆ ਨੇ,
ਦੇਬੀ ਮਾਰ ਲਿਆ ਬਦਨਾਮੀਆ ਨੇ ਤੇ ਥੋਨੂੰ ਪੱਟ ਛੱਡਿਆ ਮਸ਼ਹੂਰੀਆ ਨੇ......

ਹੁਸਨ ਨੂੰ ਨਖਰੇ ਕੌਣ ਸਖਉਦਾ ਏ

ਹੁਸਨ ਨੂੰ ਨਖਰੇ ਕੌਣ ਸਖਉਦਾ ਏ ਗੱਲ ਅਕਲ ਤੋ ਦੂਰ ਆ,
ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਓ ਮਗਰੂਰ ਏ,
"ਦੇਬੀ" ਨੇ ਜਾ ਤਫਤੀਸ਼ ਜੋ ਕੀਤੀ ਤਾਂ ਇਸ ਗੱਲ ਦਾ ਪਤਾ ਲੱਗਾ,
ਕਿ ਇਸ ਵਿਚ ਅੱਧਾ ਆਸ਼ਕਾ ਦਾ ਤੇ ਅੱਧਾ ਸ਼ੀਸਿਆ ਦਾ ਕਸੂਰ ਏ...........

ਉਹਦੀ ਯਾਦ ਉਹਨੂੰ ਸੋਪ ਕੇ

ਉਹਦੀ ਯਾਦ ਉਹਨੂੰ ਸੋਪ ਕੇ ਅਮਾਨਤ ਅਦਾ ਕਰਾ,
ਪਰ ਉਸ ਪੌਣ ਵਰਗੀ ਕੁੜੀ ਦਾ ਕਿਥੋ ਪਤਾ ਕਰਾ,
ਕੁਝ ਇਸ ਤਰਾਂ ਦੀ ਚੋਟ ਦਿਤੀ ਇਸ਼ਕ ਨੇ ਮੈਨੂੰ,
ਮੁੜ ਕਿਸੇ ਨੂੰ ਚੁਹੰਣ ਦਾ ਨਾ ਹੌਸਲਾ ਕਰਾ,
ਮਹਿੰਦੀ ਰਚਾ ਕੇ ਹੱਥਾ ਤੇ ਉਹ ਭੁਲ ਗਈ ਮੈਨੂੰ,
"ਦੇਬੀ" ਲੱਹੂ ਵਿੱਚ ਰਚੀ ਨੂੰ ਕਿਦਾ ਵਿਦਾ ਕਰਾ...........

ਕੋਈ ਵਾਦਾ

ਕੋਈ ਵਾਦਾ ਵਫਾ ਨਹੀ ਕਰਦਾ ਜੀਣ ਨੂੰ ਦਿਲ ਜਿਹਾ ਨਹੀ ਕਰਦਾ,
ਹਲਾਤ ਸੁਧਰ ਦੇ ਨਹੀ ਤੇ ਨਾ ਗੁਜ਼ਰ ਦੇ ਅਸੀ ਤੰੂ ਵੀ ਹੱਕ 'ਚ ਦੁਆ ਨਹੀ ਕਰਦਾ....
ਤੁਹਾਡੇ ਇਲਜ਼ਾਮ ਤਾਂ ਸੱਚੇ ਨੇ ਪਰ ਕੌਣ ਏਸ ਉਮਰੇ ਏ ਗੁਨਾਹ ਨਹੀ ਕਰਦਾ,
ਜੋ ਉਮਰਾਂ ਖਾ ਗਈ ਗਸ ਨੂੰ ਦੇਬੀ ਕਾਹਤੋ ਦਿਲ 'ਚੋ ਵਿਦਾ ਨਹੀ ਕਰਦਾ.......
ਬਦਲ ਗਿਆ ਦਾ ਦੋਸ਼ ਸਾਡੇ ਉਤੱੇ ਥੱਪ ਦੇਓ ,
ਸੱਚੀ ਗੱਲ ਮਿਲਣਾ ਅਸਾ ਨੂੰ ਤੁਸੀ ਚਾਹੁੰਦੇ ਨਹੀ,
ਸਾਡਿਆ ਗੁਆਢੀਆ ਦੇ ਆ ਕੇ ਤੁਸੀ ਮੁੜ ਜਾਦੇ,
ਪੁਛਦੇ ਹੋ ਸਾਨੂੰ ਅਸੀ ਕਿਓ ਥੋਡੇ ਆਉਦੇ ਨਹੀ,
ਵਾਧੂ ਨਹੀ ਪੈਸਾ ਟਾਇਮ ਐਵੇ ਖਤ ਲਿਖੀ ਜਾਈ ਏ,
ਆਪ ਕਦੇ ਭੁਲ ਕੇ ਬਰੰਗ ਵੀ ਕੋਈ ਪਉਦੇ ਨਹੀ,
ਡਾਇਰੀ ਵਿਚੱੋ ਨਾਮ ਤੁਸਾਂ ਦੇਬੀ ਦਾ ਜੇ ਕੱਟ ਦਿੱਤਾ,
ਤਾਂ ਸੱਚ ਜਾਣੋ ਤੁਸੀ ਸਾਡੀ ਗਿਣਤੀ 'ਚ ਆਉਦੇ ਨਹੀ......

ਤੂੰ ਜੀਣ ਜੋਗੀ ਏ ਹੱਸਿਆ ਕਰ......

ਇੱਕ ਸੁਬਾਹ ਨੂੰ ਫੇਰਾ ਪਾਇਆ ਕਰ ਸ਼ਾਮੀ ਨਾ ਛੱਤ ਤੇ ਆਇਆ ਕਰ,
ਨੇਰੇ ਸਭ ਸਾਡੇ ਨਾਮ ਹੋਏ ਤੂੰ ਚੰਨ ਦੀਆ ਬਾਤਾਂ ਪਾਇਆ ਕਰ...
ਹਰ ਸੋਹਣੀ ਸ਼ੈਅ ਦੀ ਮਾਲਕ ਤੂੰ ਕੁਝ ਰੋਹਬ ਜਿਹਾ ਵੀ ਰੱਖਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
ਦਿਨ ਢਲਦਾ ਸਾਨੂੰ ਦੇਖਣ ਦੇ ਤੂੰ ਚੜਦਾ ਸੂਰਜ਼ ਤੱਕਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ.....
ਸਾਨੂੰ ਕਹਿੰਦੇ ਆ ਪੰਜਾਬੀ,............. . . . .sannu kehnde aa Punjabi,
ਟੌਰ ਰੱਖੀਦੀ ਨਵਾਬੀ,............tor rakhidi navabi,
ਨਹੀਓਂ ਕਰੀਦੀ ਖਰਾਬੀ,............nahiyo karidi kharabi,
ਅਜਮਾਕੇ ਵੇਖ ਲਓ. . . .............azmaake vekh lao. . . .

. . . .ਯਾਰੀ ਜਿੱਥੇ ਅਸਾਂ ਲਾਈ,............ . . .yaari jithe asan layi,
ਸਦਾ ਤੋੜ ਨਿਭਾਈ,............sada tod nibayi,
ਇਹ ਇਤਿਹਾਸ ਦੀ ਸੱਚਾਈ,............eh itihaas di sachayi,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਡੱਬ ਰੱਖੀ ਪਿਸਤੌਲ,............ . . . .dabb rakhi pistaol,
ਪੈਂਦੇ ਵੈਰੀਆਂ ਦੇ ਹੌਲ,............painde vairiyan de haul,
ਨਹੀਓ ਕਰਦੇ ਮਖੌਲ,............nahiyo karde makhaul,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਜਿੱਥੇ ਲਾਉਂਦੇ ਆ ਪਰੀਤ,............ . . . jithe launde aa preet,
ਮਾੜੀ ਰੱਖੀਦੀ ਨੀ ਨੀਤ,............maadi rakhidi ni neet,
ਸਾਡੇ ਪੁਰਖਾਂ ਦੀ ਰੀਤ,............sadde purkhan di reet,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਅਸੀਂ ਗੱਭਰੂ ਜਵਾਨ,............ . . .asin gabbru jawaan,
ਕਰੀਏ ਫਤਿਹ ਹਰ ਮੈਦਾਨ,............kariye fateh har maidaan,
ਸਾਡੀ ਵੱਖਰੀ ਏ ਸ਼ਾਨ,............saddi vakhri ae shaan,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਲਏ ਜੀਹਨਾਂ ਜਾਣਕੇ ਪੰਗੇ,............ . . .laye jinha jaanke pangge,
ਸੱਭ ਕੀਲੀ ਉੱਤੇ ਟੰਗੇ,............sabb killi utte tangge,
ਕਦੇ ਮੁੱੜਕੇ ਨਾ ਖੰਘੇ,............kade mudke na khangge,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਸਾਡੀ ਵੀਰਾਂ ਨਾਲ ਸਰਦਾਰੀ,............ . . .saddi veeran naal sardari,
ਇਹ ਜਾਣੇ ਦੁਨੀਆਂ ਸਾਰੀ,............eh jaane duniya saari,
ਨਹੀਓਂ ਕਰੀਦੀ ਗੱਦਾਰੀ,............nahiyo karidi gaddari,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਵੈਰ ਪਾਈਏ ਸਦਾ ਝੱਟ,............ . . .vair payiye sadaa jhatt,
ਸੱਖਤ ਚੋਬਰਾਂ ਦੇ ਪੱਟ,............sakhat chobran de patt,
ਨਹੀਓਂ ਕਿਸੇ ਨਾਲੋਂ ਘੱਟ,............nahiyo kise nalon ghatt,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਰੋਅਬ ਪਾਈਦਾ ਨੀ ਫੋਕਾ,............ . . .rob paida ni foka,
ਕੱਢ ਵੇਖੋ ਲੇਖਾ-ਜੋਖਾ,............kadd vekho lekha-jokha,
ਕਦੀ ਕਰੀਦਾ ਨੀ ਧੋਖਾ,............kadi karida ni dhokha,
ਅਜਮਾਕੇ ਵੇਖ ਲਓ. . . ............azmaake vekh lao. . . .

. . . .ਸਾਡੇ ਗੀਤ ਆ ਅਵੱਲੇ,............ . . .sadde geet aa awalle,
ਕਰ ਦਿੰਦੇ ਬੱਲੇ-ਬੱਲੇ,............kar dinde balle-balle,
ਹੋ ਨਹੀਓਂ ਕਿਸੇ ਨਾਲੋਂ ਥੱਲੇ|............ho nahiyo kise nalon thalle